
Department of Agriculture & Farmer's Welfare,
Government of Punjab
Government of Punjab
Agriculture Mechanization
ਸੰਪਰਕ ਕਰੋ :-
0172-5101674 (ਸਿਰਫ ਕੰਮਕਾਜੀ ਦਿਨਾਂ ਲਈ),
+91 987 793 7725 (9 am to 6 pm),
+91 836 089 9462 (9 am to 6 pm)
-
ਬਿਨੈਕਾਰ ਉਸ ਸ਼੍ਰੇਣੀ ਦੀ ਚੋਣ ਕਰੋ, ਜਿਸ ਵਿੱਚ ਉਹ ਸਬਸਿਡੀ ਲਈ ਅਰਜੀ ਦੇਣਾ ਚਾਹੁੰਦਾ ਹੋਵੇ:-
- ੳ) ਵਿਅਕਤੀਗਤ ਕਿਸਾਨ
- ਅ) ਰਜਿਸਟਰਡ ਕਿਸਾਨ ਗਰੁੱਪ
- ੲ) ਸਹਿਕਾਰੀ
- ਸ) ਪੰਚਾਇਤ
- ਹ) ਕਿਸਾਨ ਉਤਪਾਦਕ ਸੰਗਠਨ
- ਬਿਨੈਕਾਰ/ਕਿਸਾਨ ਪੋਰਟਲ ਤੋਂ ਰਜਿਸਟਰਡ ਡੀਲਰਾਂ/ਨਿਰਮਾਤਾਵਾਂ ਅਤੇ ਮਸ਼ੀਨਾਂ ਦੀ ਮਨਜੂਰਸ਼ੁਦਾ ਸੂਚੀ ਵੇਖ ਸਕਦੇ ਹਨ।
-
ਵਿਅਕਤੀਗਤ ਕਿਸਾਨ ਦੀ ਸ਼੍ਰੇਣੀ ਹੇਠ ਲਿਖੀ ਹੋਵੇਗੀ:-
- ੳ) ਸੀਮਾਂਤ ਕਿਸਾਨ: 2.5 ਏਕੜ ਤੱਕ ਜ਼ਮੀਨ ਦੇ ਮਾਲਕ
- ਅ) ਛੋਟੇ ਕਿਸਾਨ: 2.5 ਤੋਂ 5 ਏਕੜ ਤੱਕ ਜਮੀਨ ਦੀ ਮਾਲਕੀਅਤ
- ੲ) ਵੱਡੇ ਕਿਸਾਨ: 5 ਏਕੜ ਤੋਂ ਵੱਧ ਜ਼ਮੀਨ ਦੇ ਮਾਲਕ
- ਬਿਨੈਕਾਰ/ਕਿਸਾਨ ਇਹ ਯਕੀਨੀ ਬਣਾਉਣਗੇ ਕਿ ਵਿਅਕਤੀਗਤ ਨਾਮ, ਅਧਾਰ ਕਾਰਡ ਦੇ ਅਨੁਸਾਰ ਹੋਣ, ਸ਼੍ਰੇਣੀ (ਐਸ.ਸੀ/ਐਸ.ਟੀ/ਜਨਰਲ), ਕਿਸਮ ਦੀ ਸ਼੍ਰੇਣੀ (ਛੋਟੇ/ਸੀਮਾਂਤ/ਵੱਡੇ) ਅਤੇ ਲਿੰਗ (ਮਰਦ/ਇਸਤਰੀ) ਨੂੰ ਸਹੀ ਭਰਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਤਸਦੀਕ ਦੇ ਸਮੇਂ ਅਰਜ਼ੀ ਰੱਦ ਕੀਤੀ ਜਾਏਗੀ। ਬਿਨੈਕਾਰ/ਕਿਸਾਨ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਸਬਸਿਡੀ ਲੈਣ ਲਈ ਸਹੀ ਵੇਰਵੇ ਪੇਸ਼ ਕਰੇ।
- ਕਿਸਾਨਾਂ ਦੀ ਈ-ਕੇ.ਵਾਈ.ਸੀ ਵੈਰੀਫਿਕੇਸ਼ਨ ਅਧਾਰ ਨੰਬਰ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ ਅਤੇ ਰਜਿਸਟਰਡ ਫਾਰਮਰ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਟਰਡ) ਅਧਾਰ ਕਾਰਡ, ਪੈਨ ਕਾਰਡ ਦੀ ਵਰਤੋਂ ਕਰ ਰਿਹਾ ਹੈ।
- ਬਿਨੈਕਾਰ/ਕਿਸਾਨ ਨੂੰ ਇੱਕ ਵਿਲੱਖਣ ਲੌਗਇਨ ਆਈ.ਡੀ (ਮੋਬਾਇਲ ਨੰਬਰ) ਅਤੇ ਪਾਸਵਰਡ ਮਿਲੇਗਾ। ਕਿਰਪਾ ਕਰਕੇ ਕਿਸੇ ਹੋਰ ਵਿਅਕਤੀ ਨੂੰ ਆਪਣੇ ਇਸ ਪਾਸਵਰਡ ਦਾ ਖੁਲਾਸਾ ਨਾ ਕੀਤਾ ਜਾਵੇ।
-
ਲੌਗਇਨ ਕਰਨ ਤੋਂ ਬਾਅਦ ਬਿਨੈਕਾਰ ਦੀ ਕਿਸਮ ਦੇ ਅਨੁਸਾਰ ਹੇਠਾਂ ਦਿੱਤੇ ਦਸਤਾਵੇਜ਼ ਲੋੜੀਂਦੇ ਹੋਣਗੇ:-
ਲੜ੍ਹੀ ਨੰ: ਬਿਨੈਕਾਰ ਜਾਣਕਾਰੀ ਲੋੜੀਂਦੀ ਦਸਤਾਵੇਜ਼ਾਂ ਨੂੰ ਅਪਲੋਡ ਕੀਤਾ ਜਾਣਾ ਹੈ। 1 ਵਿਅਕਤੀਗਤ ਕਿਸਾਨ (Individual Farmer) ਆਧਾਰ ਨੰਬਰ ਦੇ ਵੇਰਵੇ, ਬੈਂਕ ਖਾਤੇ ਦਾ ਵੇਰਵਾ ਸਮੇਤ ਇੱਕ ਚੈੱਕ, ਜਨਰਲ/ਐਸ.ਸੀ /ਐਸ.ਟੀ /ਓ.ਬੀ.ਸੀ ਕਿਸਾਨੀ ਦੀ ਸ਼੍ਰੇਣੀ ਅਧਾਰ ਕਾਰਡ, ਬੈਂਕ ਖਾਤੇ ਦਾ ਰੱਦ ਕੀਤਾ ਚੈੱਕ, ਐਸ.ਸੀ ਸਰਟੀਫਿਕੇਟ (ਜੇ ਲਾਗੂ ਹੁੰਦਾ ਹੈ), ਬਿਨੈਕਾਰ ਕਿਸਾਨ ਦੀ ਤਸਵੀਰ 2 ਰਜਿਸਟਰਡ ਕਿਸਾਨ ਗਰੁੱਪ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਸਟਰਡ) ਪੈਨ ਨੰਬਰ, ਰਜਿਸਟ੍ਰੇਸ਼ਨ ਸਰਟੀਫਿਕੇਟ, ਪ੍ਰਧਾਨ ਅਤੇ ਕੋਈ ਹੋਰ 2 ਮੈਂਬਰਾਂ ਦਾ ਅਧਾਰ ਵੇਰਵਾ, ਬੈਂਕ ਖਾਤੇ ਦਾ ਵੇਰਵਾ, ਖਾਤਾ ਨੰਬਰ ਬਿਨੈਕਾਰ ਦੇ ਨਾਮ ਚਾਹੀਦਾ (ਖਾਤਾ ਨੰਬਰ, ਆਈ.ਐਫ.ਐਸ.ਸੀ ਕੋਡ, ਬੈਂਕ ਦਾ ਪਤਾ) ਪੈਨ ਕਾਰਡ, ਰਜਿਸਟ੍ਰੇਸ਼ਨ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਖਾਤੇ ਦਾ ਰੱਦ ਕੀਤਾ ਚੈੱਕ, ਮੁੱਖੀ ਦੀ ਫੋਟੋ - ਗਲਤ ਜਾਣਕਾਰੀ ਦੇਣ ਤੇ ਸਬਸਿਡੀ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
- ਸਾਰੇ (*) ਸਟਾਰ ਵਾਲੇ ਖੇਤਰਾਂ ਨੂੰ ਭਰਨਾ ਲਾਜਮੀ ਹੈ।
- ਅਰਜ਼ੀ ਵਿੱਚ ਭਰਿਆ ਮੋਬਾਇਲ ਨੰਬਰ ਸਹੀ ਅਤੇ ਕੰਮ ਕਰਦਾ ਹੋਵੇ, ਇਹ ਕਿਸਾਨ/ਬਿਨੈਕਾਰ ਲਈ ਇਹ ਨੰਬਰ ਇਸ ਪੋਰਟਲ ਦੀ ਆਈ.ਡੀ ਹੋਵੇਗੀ ਅਤੇ ਇਸ ਨੰਬਰ ਤੇ ਹੀ ਸੰਦੇਸ਼ ਭੇਜੇ ਜਾਣਗੇ।
- ਅਰਜ਼ੀ ਵਿੱਚ ਭਰੇ ਬੈਂਕ ਖਾਤੇ ਵਿੱਚ ਸਬਸਿਡੀ ਜਾਰੀ ਕੀਤੀ ਜਾਵੇਗੀ। ਬੈਂਕ ਖਾਤਾ ਬਿਨੈਕਾਰ ਦੇ ਨਾਮ ਤੇ ਹੋਣਾ ਚਾਹੀਦਾ ਹੈ। ਵਿਅਕਤੀਗਤ ਕਿਸਾਨ/ਰਜਿਸਟਰਡ ਕਿਸਾਨ ਸਮੂਹ/ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ (ਰਜਿਸਟਰਡ), ਜੋ ਕੋਈ ਹੋਵੇ। ਰਜਿਸਟਰਡ ਕਿਸਾਨ ਗਰੁੱਪ /ਸਹਿਕਾਰੀ ਸਭਾ/ਪੰਚਾਇਤ/ਕਿਸਾਨ ਉਤਪਾਦਕ ਸੰਗਠਨ ਦੇ ਮਾਮਲੇ ਵਿੱਚ ਕਿਸੇ ਵੀ ਇੱਕ ਵਿਅਕਤੀ ਦੇ ਨਾਮ ਦਾ ਬੈਂਕ ਖਾਤਾ ਸਵੀਕਾਰ ਨਹੀਂ ਕੀਤਾ ਜਾਵੇਗਾ।
- ਅਪਲੋਡ ਕਰਨ ਲਈ ਫੋਟੋਆਂ ਅਤੇ ਦਸਤਾਵੇਜ਼ਾਂ ਨੂੰ (jpg/JPEG/PNG) ਸਕੈਨ ਕਰੋ ਤੇ ਇਹਨਾਂ ਦਾ ਸਾਇਜ਼ 1 MB ਤੱਕ ਹੋਵੇ।
- ਹਾਟ ਸਪਾਟ ਜ਼ਿਲ੍ਹਿਆਂ ਦੇ ਹਾਟ/ਸਪਾਟ ਪਿੰਡਾਂ ਤੋਂ ਪ੍ਰਾਪਤ ਅਰਜ਼ੀਆਂ ਨੂੰ ਦੂਜਿਆਂ ਨਾਲੋਂ ਪਹਿਲ ਦਿੱਤੀ ਜਾਵੇਗੀ। ਹਾਟ/ਸਪਾਟ ਤੋਂ ਭਾਵ ਜਿਥੇ ਮੁਹੱਈਆ ਕੀਤੀਆਂ ਗਈਆਂ ਮਸ਼ੀਨਾਂ ਦੂਜੇ ਪਿੰਡਾਂ/ਜ਼ਿਲ੍ਹਿਆਂ ਦੇ ਮੁਕਾਬਲੇ ਤੁਲਨਾਤਮਕ ਤੌਰ ਤੇ ਘੱਟ ਹੋਣ।
- ਬਿਨੈ ਪੱਤਰਾਂ ਦੀ ਮੁਕੰਮਲ ਛਾਣਬੀਣ ਕੀਤੀ ਜਾਵੇਗੀ। ਵਿਭਾਗ ਵੱਲੋਂ ਫੰਡਾਂ ਦੀ ਉਪਲੱਬਧਤਾ, ਹੋਰ ਵਿਭਾਗੀ ਨਿਯਮਾਂ/ਸ਼ਰਤਾਂ ਦੇ ਅਧਾਰ ਤੇ ਹੀ ਮੰਨਜ਼ੂਰੀ ਦਿੱਤੀ ਜਾਵੇਗੀ।
- ਇੱਕ ਤੋਂ ਵੱਧ ਅਰਜ਼ੀ ਨਾ ਦਿਓ।
- ਅਧੂਰੀ ਅਰਜ਼ੀ ਸਵੀਕਾਰ/ਪ੍ਰਵਾਨ ਨਹੀਂ ਕੀਤੀ ਜਾਵੇਗੀ।